ਅੰਦਰ ਅੱਗ ਲੱਗੀ ਪਈ ਹੈ
ਪੰਜਾਂ ਵਿਕਾਰਾਂ ਦੀ ।
ਅੰਦਰ ਅੱਗ ਲੱਗੀ ਪਈ ਹੈ
ਬੁਰੇ ਵਿਚਾਰਾਂ ਦੀ ।
ਚੰਗੇ ਵਿਚਾਰਾਂ ਨੂੰ ਕੋਈ
ਰਾਹ ਨਾ ਲੱਭ ਰਿਹਾ ਹੈ ।
ਐ ਮੇਰਿਆ ਰੱਬਾ ਦਸ
ਕਿ ਹੋ ਰਿਹਾ ਹੈ ।
ਇਹ ਵਿਕਾਰ ਇਨਸਾਨ ਨੂੰ
ਅੰਦਰੋਂ ਅੰਦਰ ਮਾਰ ਰਿਹਾ ਹੈ ।
ਕਿਉਂ ਆਇਆ ਹੈ ਇਹ ਜੱਗ ਅੰਦਰ
ਮੂਲ ਆਪਣਾ ਭੂਲਾ ਰਿਹਾ ਹੈ ।
ਅੰਦਰ ਜੰਗ ਛਿੜੀ ਪਈ ਹੈ
ਚੰਗੇ ਬੁਰੇ ਵਿਚਾਰਾਂ ਦੀ ।
ਅੰਦਰ ਅੱਗ ਲੱਗੀ ਪਈ ਹੈ
ਪੰਜਾਂ ਵਿਕਾਰਾਂ ਦੀ ।
ਚੰਗੇ ਵਿਚਾਰਾਂ ਨੂੰ ਕੋਈ
ਰਾਹ ਨਾ ਲੱਭ ਰਿਹਾ ਹੈ ।
ਐ ਮੇਰਿਆ ਰੱਬਾ ਦਸ
ਕਿ ਹੋ ਰਿਹਾ ਹੈ ।